ਮੁਫ਼ਤ ਵਿੱਚ ਟੈਕਸ ਸਬੰਧੀ ਮਦਦ ਪ੍ਰਾਪਤ ਕਰੋ

ਸੁਰੱਖਿਅਤ, ਮਹਿਫ਼ੂਜ, ਅਸਾਨ ਅਤੇ ਮੁਫ਼ਤ ਵਿੱਚ ਟੈਕਸ ਸਬੰਧੀ ਮਦਦ।

ਮਿਹਨਤ ਨਾਲ ਕਮਾਏ ਆਪਣੇ ਡਾਲਰਾਂ ਦੀ ਬੱਚਤ ਕਰੋ ਅਤੇ ਆਪਣਾ 2020 ਦਾ ਟੈਕਸ ਫਾਈਲ ਕਰਨ ਵਿੱਚ ਮੁਫ਼ਤ ਵਿੱਚ ਮਦਦ ਪ੍ਰਾਪਤ ਕਰੋ।

20 ਜਨਵਰੀ ਤੋਂ 18 ਅਪ੍ਰੈਲ, 2021 ਤੱਕ, ਸਿੱਖਿਅਤ ਅਤੇ IRS-ਪ੍ਰਮਾਣਿਤ ਟੈਕਸ ਮਾਹਰ, ਤੁਹਾਡਾ ਟੈਕਸ ਫਾਈਲ ਕਰਨ ਵਿੱਚ ਸੁਰੱਖਿਅਤ, ਮਹਿਫ਼ੂਜ ਅਤੇ 100% ਔਨਲਾਈਨ ਸਹਾਇਤਾ ਮੁਹੱਈਆ ਕਰਨ ਲਈ ਉਪਲਬਧ ਹੋਣਗੇ। ਸਾਡੇ ਮਾਹਰ, ਨਵੇਂ ਰਿਲੀਫ ਬਿਲ ਵਿਚਲਿਆਂ ਸਮੇਤ, ਸਾਰੇ ਨਵੇਂ ਟੈਕਸ ਕਨੂੰਨਾਂ ਅਤੇ ਉਪਲਬਧ ਕ੍ਰੈਡਿਟਾਂ ਬਾਰੇ ਜਾਣਦੇ ਹਨ, ਤਾਂ ਜੋ ਉਹ ਤੁਹਾਡੀ ਰਿਟਰਨ ਦਾ ਅਧਿਕਤਮ ਫ਼ਾਇਦਾ ਲੈ ਕੇ, ਤੁਹਾਡੇ ਪੈਸੇ ਦੀ ਬੱਚਤ ਕਰ ਸਕਣ। ਅਸੀਂ ਸਟਿਮੁਲਸ ਚੈਕ ਮਨੀ (ਟੈਕਸ ਦੇਣ ਵਾਲਿਆਂ ਲਈ ਬੈਂਕ ਵਿੱਚ ਪੈਸਾ) ਦੇ ਦਾਅਵੇ ਵਿੱਚ ਵੀ ਸਹਾਇਤਾ ਕਰ ਸਕਦੇ ਹਾਂ।

ਟੈਕਸ ਸਬੰਧੀ ਮੁਫ਼ਤ ਮਦਦ, ITIN ਹੋਲਡਰਾਂ ਸਮੇਤ ਹਰ ਕਿਸੇ ਲਈ ਉਪਲਬਧ ਹੈ।

ਤਾਂ ਜੋ ਅਸੀਂ ਤੁਹਾਡੇ ਟੈਕਸ ਵਿੱਚ ਤੁਹਾਡੀ ਬਿਹਤਰ ਮਦਦ ਕਰ ਸਕੀਏ, ਇੱਥੇ ਕੁਝ ਚੀਜ਼ਾਂ ਹਨ, ਜਿਹਨਾਂ ਨੂੰ ਇਕੱਠਾ ਕਰਨ ਅਤੇ ਉਪਲਬਧ ਰੱਖਣ ਦੀ ਤੁਹਾਨੂੰ ਲੋੜ ਹੋਵੇਗੀ, ਕੁਝ ਵਾਧੂ ਵਿਕਲਪਿਕ, ਪਰੰਤੂ ਲਾਭਦਾਇਕ ਦਸਤਾਵੇਜ਼ਾਂ ਸਮੇਤ।

ਤੁਹਾਨੂੰ ਕੀ ਲੋੜ ਹੋਵੇਗੀ

  • ਫੋਟੋ ਪਛਾਣ ਕਾਰਡ
  • ਆਪਣੇ ਚਿਹਰੇ ਦੇ ਕੋਲ ਆਪਣਾ ਫੋਟੋ ਪਛਾਣ ਕਾਰਡ ਫੜ੍ਹ ਕੇ ਲਈ ਹੋਈ ਤੁਹਾਡੀ ਇੱਕ ਸੈਲਫੀ
  • ਸੋਸ਼ਲ ਸਿਕਿਓਰਿਟੀ ਕਾਰਡ ਜਾਂ ITIN ਦਸਤਾਵੇਜ਼
  • ਆਮਦਨੀ ਦੇ ਕੋਈ ਵੀ ਦਸਤਾਵੇਜ਼ (W-2, 1099-R ਆਦਿ)

ਹੋਰ ਵਿਕਲਪਿਕ ਦਸਤਾਵੇਜ਼ ਵੀ ਆਪਣੇ ਕੋਲ ਉਪਲਬਧ ਰੱਖੋ

  • ਪਿਛਲੇ ਸਾਲ ਦੀ ਟੈਕਸ ਰਿਟਰਨ
  • ਹੈਲਥ ਇੰਸ਼ੋਰੈਂਸ ਮਾਰਕੀਟਪਲੇਸ ਸਟੇਟਮੈਂਟ (1095-A)
  • ਚਾਈਲਡ ਕੇਅਰ ਸਟੇਟਮੈਂਟ
  • ਜੂਆ ਜਿੱਤਣ ਸਬੰਧੀ ਸਟੇਟਮੈਂਟ
  • ਟਿਊਸ਼ਨ ਸਟੇਟਮੈਂਟ

ਟੈਕਸ ਫਾਈਲ ਕਰਨ ਦੇ ਮੁਫ਼ਤ ਵਿੱਚ ਅਸਾਨ ਤਰੀਕੇ


ਕਿਸੇ ਤੋਂ ਮਦਦ ਲਓ

GetYourRefund.org

ਟੈਕਸ ਤਿਆਰੀ ਸਬੰਧੀ ਮੁਫ਼ਤ ਸੇਵਾਵਾਂ, ਵਰਚੁਅਲੀ ਪ੍ਰਾਪਤ ਕਰੋ। IRS-ਪ੍ਰਮਾਣਿਤ ਟੈਕਸ ਮਾਹਰ, ਤੁਹਾਡੇ ਨਾਲ ਮਿਲ ਕੇ ਕੰਮ ਕਰਨਗੇ ਅਤੇ ਫਿਰ ਦੂਰੋਂ ਤੁਹਾਡੀ ਟੈਕਸ ਰਿਟਰਨ ਤਿਆਰ ਕਰਨਗੇ ਅਤੇ ਇਸਨੂੰ ਤੁਹਾਡੇ ਲਈ ਇਲੈਕਟ੍ਰੋਨੀਕਲੀ ਫਾਈਲ ਕਰਨਗੇ। ਇੱਕ ਸੁਰੱਖਿਅਤ, ਮਹਿਫ਼ੂਜ ਪੋਰਟਲ, ਤੁਹਾਡੇ ਸਬੰਧਿਤ ਦਸਤਾਵੇਜ਼ਾਂ ਨੂੰ ਅਪਲੋਡ ਕਰਨਾ ਅਸਾਨ ਬਣਾਉਂਦਾ ਹੈ।

ਖੁਦ ਫਾਈਲ ਕਰੋ

MyFreeTaxes.com

MyFreeTaxes.com ਦੇ ਨਾਲ, ਤੁਸੀਂ ਮੁਫ਼ਤ ਵਿੱਚ ਖੁਦ ਆਪਣਾ ਟੈਕਸ ਫਾਈਲ ਕਰ ਸਕਦੇ ਹੋ। ਇਸ ਸੇਵਾ ਲਈ, ਤੁਹਾਨੂੰ ਇੱਕ ਖਾਤਾ ਬਣਾਉਣਾ ਪਵੇਗਾ, ਇਸਨੂੰ ਭਰ ਕੇ ਅਤੇ ਖੁਦ ਆਪਣਾ ਟੈਕਸ ਫਾਈਲ ਕਰੋ।

ਸਹਾਇਤਾ ਲਈ ਫੋਨ ਕਰੋ

2-1-1

ਕਈ ਭਾਸ਼ਾਵਾਂ ਵਿੱਚ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਅਤੇ ਇਸ ਬਾਰੇ ਮੁਫ਼ਤ ਵਿੱਚ ਮਦਦ ਲਈ ਕਿ ਤੁਸੀਂ ਆਪਣਾ ਟੈਕਸ ਕਿਵੇਂ ਫਾਈਲ ਕਰ ਸਕਦੇ ਹੋ, ਤੁਸੀਂ 2-1-1 ਤੇ ਫੋਨ ਕਰ ਸਕਦੇ ਹੋ।


ਸਾਡੇ ਸਪਾਂਸਰਾਂ ਨੂੰ ਧੰਨਵਾਦ: